ਆਪਣੇ ਕਾਰੋਬਾਰ ਦਾ ਨਾਮ ਰੱਖਣਾ

ਸਹੀ ਨਾਮ ਇਸ਼ਤਿਹਰਬਾਜ਼ੀ ਦਾ ਇੱਕ ਅਸਰਦਾਰ ਸਾਧਨ ਹੋ ਸਕਦਾ ਹੈ। ਇਹ ਤੁਹਾਡੇ ਗਾਹਕ ਨੂੰ ਇਹ ਸਮਝਣ ਵਿੱਚ ਮਦਦ ਦੇ ਸਕਦਾ ਹੈ ਕਿ ਤੁਹਾਡਾ ਕਾਰੋਬਾਰ ਕੀ ਕਾਰਜ ਅੰਜਾਮ ਦਿੰਦਾ ਹੈ ਅਤੇ ਤੁਸੀਂ ਕਿਹੜੀ ਮਾਰਕੀਟ ਨੂੰ ਆਪਣਾ ਲਕਸ਼ ਮੰਨਦੇ ਹੋ। ਗ਼ਲਤ ਨਾਮ ਨਾਲ ਗਾਹਕ ਟਪਲਾ ਖਾ ਸਕਦੇ ਹਨ ਜਾਂ ਤੁਹਾਡੇ ਕੋਲੋਂ ਪਰ੍ਹੇ ਹੋ ਸਕਦੇ ਹਨ।

ਵਿਚਾਰਨ ਵਾਲੀਆਂ ਕੁੱਝ ਗੱਲਾਂ:

  • ਆਪਣੇ ਕਾਰੋਬਾਰ ਲਈ ਤੁਸੀਂ ਕਿਸ ਤਰ੍ਹਾਂ ਦੇ ਕਾਰੋਬਾਰੀ ਢਾਂਚੇ ਦੀ ਚੋਣ ਕਰਦੇ ਹੋ, ਇਸ ਦਾ ਤੁਹਾਡੇ ਕਾਰੋਬਾਰ ਦੇ ਨਾਮ ਉੱਤੇ ਅਸਰ ਪਵੇਗਾ।
  • ਓਨਟੇਰੀਓ ਵਿੱਚ ਕਿਸੇ ਇੱਕੋ ਮਾਲਕ (ਸੋਲ ਪਰੋਪਰਾਈਟਰਸ਼ਿਪ), ਭਾਈਵਾਲੀ (ਪਾਰਟਨਰਸ਼ਿਪ) ਲਈ ਰਜਿਸਟਰ ਕਰਾਏ ਕਾਰੋਬਾਰੀ (ਬਿਜ਼ਨਿਸ) ਨਾਮ ਨੂੰ "ਟ੍ਰੇਡ ਨਾਮ" ਜਾਂ "ਆਪ੍ਰੇਟਿੰਗ ਨਾਮ" ਦੀ ਹਿਫਾਜ਼ਤ ਨਹੀਂ ਮਿਲਦੀ।
  • ਕਿਸੇ ਨਿਗਮ ਦੇ ਨਾਮ ਜਾਂ ਟਰੇਡ ਮਾਰਕੇ ਨੂੰ ਹਿਫਾਜ਼ਤ ਮਿਲਦੀ ਹੈ।
  • ਛੋਟਾ ਨਾਮ ਯਾਦ ਰੱਖਣ ਵਿੱਚ ਸੁਖ਼ਾਲਾ ਹੁੰਦਾ ਹੈ।
  • ਆਪਣੇ ਨਿਜੀ ਨਾਮ ਤਹਿਤ ਕਾਰੋਬਾਰ ਕਰਨ ਨਾਲ ਤੁਹਾਡੇ ਸੰਭਾਵੀ ਗਾਹਕਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਤੁਸੀਂ ਕੀ ਕੰਮ-ਕਾਜ ਕਰਦੇ ਹੋ। ਤੁਸੀਂ ਕੋਈ ਅਜਿਹਾ ਨਾਮ ਚੁਣਨਾ ਚਾਹੁੰਦੇ ਹੋ ਸਕਦੇ ਹੋ ਜਿਹੜਾ ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰੇ ਕਿ ਤੁਹਾਡੀ ਕੰਪਨੀ ਕੀ ਕਰਦੀ ਹੈ।

ਤੁਹਾਨੂੰ ਇਹ ਚਾਹੀਦਾ ਹੈ ਕਿ:

  • ਅਜਿਹਾ ਨਾਮ ਚੁਣੋ ਜਿਹੜਾ ਤੁਹਾਡੇ ਇੱਛਿਤ ਕਾਰੋਬਾਰੀ ਅਕਸ ਨਾਲ ਢੁੱਕਦਾ ਹੋਵੇ ਅਤੇ ਜੋ ਤੁਹਾਡੇ ਗਾਹਕਾਂ ਦੀ ਤਰਜਮਾਨੀ ਕਰੇ।
  • ਸੰਖੇਪ ਨਾਮ (ਮਿਸਾਲ ਵਜੋਂ , ਏ.ਬੀ.ਸੀ. ਕੰਪਨੀ) ਤਾਂ ਹੀ ਰੱਖੋ ਜੇ ਇਸ ਨਾਮ ਨੂੰ ਚੇਤੇ ਕਰਵਾਉਣ ਲਈ ਤੁਹਾਡੇ ਕੋਲ ਮਾਰਕੀਟਿੰਗ ਬੱਜਟ ਹੋਵੇ।
  • ਆਪਣਾ ਨਾਮ ਇੰਨ੍ਹਾ ਕੁ ਨਿੱਖੜਵਾਂ ਚੁਣੋ ਕਿ ਇਹ ਤੁਹਾਨੂੰ ਤੁਹਾਡੇ ਮੁਕਾਬਲੇ ਵਾਲੇ ਕਾਰੋਬਾਰਾਂ ਨਾਲੋਂ ਅਲੱਗ ਕਰ ਸਕੇ।
  • ਕੋਈ ਅਜਿਹਾ ਨਾਮ ਚੁਣੋ ਜਿਹੜਾ ਪਹਿਲਾਂ ਨਾ ਮੌਜੂਦ ਹੋਵੇ। ਅਨੇਕਾਂ ਮੌਜੂਦ ਕਾਰੋਬਾਰਾਂ ਦੇ ਰਾਖਵੇਂ ਟ੍ਰੇਡ-ਮਾਰਕ ਜਾਂ ਨਿਗਮਿਤ ਕੰਪਨੀ ਨਾਮ ਹੁੰਦੇ ਹਨ।

ਆਪਣੇ ਕਾਰੋਬਾਰ ਦਾ ਨਾਮ ਧਿਆਨ ਨਾਲ ਚੁਣੋ। ਜਿੱਥੇ ਵੀ ਤੁਸੀਂ ਜਾਵੋਂਗੇ, ਇਹ ਉੱਤੇ ਤੁਹਾਡੇ ਨਾਲੋਂ ਪਹਿਲਾਂ ਪਹੁੰਚਿਆ ਹੋਵੇਗਾ।

ਆਪਣੇ ਕਾਰੋਬਾਰ ਦਾ ਨਾਮ ਰੱਖਣ ਅਤੇ ਹੋਰ ਕਾਰੋਬਾਰੀ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਲਈ Small Business Services / Services aux petites entreprises (ਕਨੇਡਾ ਬਿਜ਼ਨਸ ਓਨਟੇਰੀਓ) ਨਾਲ ਅੱਜ ਹੀ ਸੰਪਰਕ ਕਰੋ। ਫ਼ੋਨ ਸੇਵਾ ਅੰਗਰੇਜ਼ੀ ਜਾਂ ਫਰਾਂਸੀਸੀ ਬੋਲੀ ਵਿੱਚ ਉਪਲਬਧ ਹੈ।

Contact us

1-888-576-4444

Contact us by email

ਪੰਜਾਬੀ ਦਸਤਾਵੇਜ