ਫਰੈਂਚਾਈਜ਼ਿੰਗ

ਪਹਿਲੀ ਵਾਰੀ ਮੁਹਿੰਮਕਾਰ ਬਣੇ ਵਿਅਕਤੀ ਲਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਬੜਾ ਭਾਰੀ ਪੈ ਸਕਣ ਵਾਲਾ ਕਾਰਜ ਹੋ ਸਕਦਾ ਹੈ। ਕਿਸੇ ਨਵੇਂ ਕਾਰੋਬਾਰ ਲਈ ਸਹੀ ਇਹ ਰਹੇਗਾ ਕਿ ਪਹਿਲਾਂ ਹੀ ਕਾਮਯਾਬੀ ਨਾਲ ਚੱਲ ਰਹੇ ਕਿਸੇ ਫਰੈਂਚਾਈਜ਼ ਸਿਧਾਂਤ ਵਿੱਚ ਪੈਸਾ ਲਾਵੇ।

ਫਰੈਂਚਾਈਜ਼ਿੰਗ ਹੁੰਦੀ ਕੀ ਹੈ?

ਫਰੈਂਚਾਈਜ਼ਿੰਗ ਉਤਪਾਦ ਅਤੇ ਸੇਵਾਵਾਂ ਦੇ ਵਿਤਰਣ ਦਾ ਇੱਕ ਤਰੀਕਾ ਹੈ। ਫਰੈਂਚਾਈਜ਼ਰ (ਕਾਰੋਬਾਰ ਦਾ ਮੂਲ ਮਾਲਕ) ਇੱਕ ਫੀਸ ਬਦਲੇ ਆਪਣੇ ਟਰੇਡ ਮਾਰਕੇ ਜਾਂ ਵਪਾਰਕ ਨਾਮ ਦੀ ਵਰਤੋਂ ਕਰਨ ਦਾ ਇੱਕ ਲਸੰਸ ਜਾਰੀ ਕਰਦਾ ਹੈ। ਫਰੈਂਚਾਈਜ਼ੀ (ਫਰੈਂਚਾਈਜ਼ ਖਰੀਦਣ ਵਾਲਾ ਵਿਅਕਤੀ) ਨੂੰ ਫਰੈਚਾਈਜ਼ਰ ਦੇ ਕਾਰੋਬਾਰੀ ਨਾਮ ਅਤੇ ਕਾਰੋਬਾਰ ਦੇ ਬਰਾਂਡ ਨਾਮ ਦੀ ਵਰਤੋਂ ਦੀ ਖੁੱਲ੍ਹ ਹੁੰਦੀ ਹੈ। ਫਰੈਂਚਾਈਜ਼ੀ ਦੇ ਤੌਰ `ਤੇ ਤੁਸੀਂ ਫਰੈਂਚਾਈਜ਼ਰ ਨੂੰ ਫਰੈਂਚਾਈਜ਼ ਤੋਂ ਹੋਏ ਮੁਨਾਫ਼ੇ ਵਿੱਚੋਂ ਇੱਕ ਖਾਸ ਰਾਸ਼ੀ (ਰਾਇਲਟੀ) ਅਦਾ ਕਰਨੀ ਹੁੰਦੀ ਹੈ। ਆਮ ਤੌਰ `ਤੇ ਫਰੈਂਚਾਈਜ਼ਰ ਤੁਹਾਡੇ ਨਾਲ ਰਲ਼ ਕੇ ਇੱਕ ਫਰੈਂਚਾਈਜ਼ ਸਮਝੌਤਾ ਬਣਾਉਂਦਾ ਹੈ ਜਿਸ ਵਿੱਚ ਇਹ ਵੇਰਵੇ ਸ਼ਾਮਲ ਕੀਤੇ ਜਾਂਦੇ ਹਨ ਕਿ ਫਰੈਂਚਾਈਜ਼ ਕਿਵੇਂ ਚਲਾਈ ਜਾਵੇਗੀ।

ਫਾਇਦੇ

ਲੋਕ ਕਈ ਭਿੰਨ-ਭਿੰਨ ਕਾਰਨਾਂ ਕਰਕੇ ਫ਼ਰੈਂਚਾਈਜ਼ ਖੋਲਣ ਦੀ ਚੋਣ ਕਰਦੇ ਹਨ। ਫ਼ਰੈਂਚਾਈਜ਼ ਚਲਾਉਣ ਦੀ ਚੋਣ ਦੇ ਕੁਝ ਫ਼ਾਇਦਿਆਂ ਵਿੱਚ ਸ਼ਾਮਿਲ ਹੋ ਸਕਦੇ ਹਨ:

  • ਤੁਸੀਂ ਇੱਕ ਸਿੱਧ ਹੋ ਚੁੱਕੇ ਕਾਰੋਬਾਰੀ ਵਿਚਾਰ ਨਾਲ ਸ਼ੁਰੂਆਤ ਕਰਦੇ ਹੋ।
  • ਤੁਹਾਨੂੰ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਮਿਲਦੀ ਹੈ (ਸਾਜ਼ੋ-ਸਾਮਾਨ, ਸਪਲਾਇਰ, ਸਿਖਲਾਈ)।
  • ਤੁਸੀਂ ਆਪਣੀਆਂ ਰਸਦਾਂ ਥੋਕ ਵਿੱਚ ਖਰੀਦ ਸਕਦੇ ਹੋ।
  • ਤੁਹਾਡੇ ਕਾਰੋਬਾਰ ਨੂੰ ਪਹਿਲਾਂ ਹੀ ਮੌਜੂਦ ਬਰਾਂਡ ਮਾਰਕੇ ਦੀ ਮਾਨਤਾ ਦਾ ਫਾਇਦਾ ਹੁੰਦਾ ਹੈ।
  • ਇੱਕ ਸਥਾਪਤ ਹੋ ਚੁੱਕੀ ਸਪਲਾਈ ਚੇਨ ਅਤੇ ਗਾਹਕ ਪਹਿਲਾਂ ਹੀ ਮੌਜੂਦ ਹੁੰਦੇ ਹਨ।
  • ਕਿਸੇ ਕਾਮਯਾਬ ਫਰੈਂਚਾਈਜ਼ ਦੀ ਖ਼ਰੀਦ ਕਰਨਾ ਬੜਾ ਲਾਹੇਵੰਦ ਸੌਦਾ ਹੋ ਸਕਦਾ ਹੈ।
  • ਫਰੈਂਚਾਈਜ਼ਾਂ ਦੇ ਨਾਕਾਮ ਹੋਣ ਦੀ ਦਰ ਘੱਟ ਹੁੰਦੀ ਹੈ।

ਨੁਕਸਾਨ

ਫਰੈਂਚਾਈਜ਼ ਕਈ ਲਾਭ ਪ੍ਰਸਤੁਤ ਕਰਦੀ ਹੈ ਪਰ ਨੁਕਸਾਨ ਵੀ ਹੋ ਸਕਦੇ ਹਨ। ਨੁਕਸਾਨਾਂ ਵਿਚ ਕੁਝ ਸ਼ਾਮਿਲ ਹੋ ਸਕਦੇ ਹਨ:

  • ਸਭ ਫਰੈਂਚਾਈਜ਼ਾਂ ਨੂੰ ਇੱਕ ਹੀ ਤਰੀਕੇ ਨਾਲ ਚਲਾਇਆ ਜਾਂਦਾ ਹੈ, ਸੋ ਤੁਹਾਨੂੰ ਆਪਣੀ ਮਰਜ਼ੀ ਮੁਤਾਬਕ ਆਪਣਾ ਕਾਰੋਬਾਰ ਕਰਨ ਦੀ ਖੁੱਲ੍ਹ ਘੱਟ ਹੁੰਦੀ ਹੈ। ਆਪਣਾ ਕਾਰੋਬਾਰ ਕਿਵੇਂ ਚੱਲੇ, ਜੇ ਇਸ ਬਾਰੇ ਤੁਹਾਡੀ ਆਪਣੀ ਸੋਚ ਹੋਵੇ ਤਾਂ ਇਹ ਕਈ ਵਾਰੀ ਬੇਬਸ ਕਰਨ ਵਾਲੀ ਗੱਲ ਹੋ ਸਕਦੀ ਹੈ।
  • ਜਿੰਨ੍ਹੀ ਕੋਈ ਫਰੈਂਚਾਈਜ਼ ਵਧੇਰੇ ਕਾਮਯਾਬ ਹੋਵੇਗੀ, ਆਮ ਤੌਰ `ਤੇ ਇਸ ਨੂੰ ਖਰੀਦਣਾ ਉਨ੍ਹਾ ਹੀ ਮਹਿੰਗਾ ਵੀ ਹੋਵੇਗਾ।
  • ਰਾਇਲਟੀਆਂ ਅਤੇ ਇਸ਼ਤਿਹਾਰਬਾਜ਼ੀ ਵਰਗੇ ਨਿਰੰਤਰ ਜਾਰੀ ਖ਼ਰਚੇ ਵੀ ਹੁੰਦੇ ਹਨ।
  • ਕਈ ਫਰੈਂਚਾਈਜ਼ਰ ਹੋ ਸਕਦਾ ਹੈ ਬਹੁਤਾ ਸਹਾਰਾ, ਜਿਵੇਂ ਸਿਖਲਾਈ ਅਤੇ ਸਲਾਹ-ਮਸ਼ਵਰਾ, ਵੀ ਨਾ ਦੇਣ।
  • ਫਰੈਂਚਾਈਜ਼ ਸਮਝੌਤੇ ਆਮ ਤੌਰ `ਤੇ ਫਰੈਂਚਾਈਜ਼ਰ ਦੇ ਹੱਕ ਵਿੱਚ ਹੁੰਦੇ ਹਨ, ਇਸ ਲਈ ਦਸਤਖ਼ਤ ਕਰਨ ਤੋਂ ਪਹਿਲਾਂ ਇਹ ਗੱਲ ਯਕੀਨੀ ਬਣਾ ਲਵੋ ਕਿ ਸਮਝੌਤੇ ਨੂੰ ਤੁਸੀਂ ਆਪਣੇ ਵਕੀਲ ਕੋਲੋਂ ਪੜ੍ਹਵਾ ਲਵੋਂ।
  • ਫਰੈਂਚਾਈਜ਼ ਖੋਲ੍ਹਣ ਦਾ ਅੱਡਾ ਫਰੈਂਚਾਈਜ਼ਰ ਦੀ ਮਰਜ਼ੀ `ਤੇ ਨਿਰਭਰ ਕਰਦਾ ਹੈ।
  • ਵਿਅਕਤੀਗਤ ਫਰੈਂਚਾਈਜ਼ੀ/ਮਾਲਕ ਲਈ ਕੋਈ ਬਹੁਤੀ ਕਾਨੂੰਨੀ ਹਿਫਾਜ਼ਤ ਉਪਲਬਧ ਨਹੀਂ ਹੁੰਦੀ।

ਫਰੈਂਚਾਈਜ਼ਿੰਗ ਅਤੇ ਹੋਰ ਕਾਰੋਬਾਰੀ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਲਈ Small Business Services / Services aux petites entreprises (ਕਨੇਡਾ ਬਿਜ਼ਨਸ ਓਨਟੇਰੀਓ) ਨਾਲ ਅੱਜ ਹੀ ਸੰਪਰਕ ਕਰੋ। ਫ਼ੋਨ ਸੇਵਾ ਅੰਗਰੇਜ਼ੀ ਜਾਂ ਫਰਾਂਸੀਸੀ ਬੋਲੀ ਵਿੱਚ ਉਪਲਬਧ ਹੈ।

Contact us

1-888-576-4444

Contact us by email

ਪੰਜਾਬੀ ਦਸਤਾਵੇਜ