ਕਿਸੇ ਵੀ ਵਪਾਰ ਦਾ ਸਭ ਤੋਂ ਵੱਡਾ ਨਿਸ਼ਾਨਾ ਮੁਨਾਫਾ ਕਮਾਉਣਾ ਹੁੰਦਾ ਹੈ। ਮੁਨਾਫੇ ਦਾ ਹਿਸਾਬ ਲਾਉਣਾ ਸਿਰਫ ਤੁਹਾਨੂੰ ਕਾਮਯਾਬੀ ਦਾ ਹੀ ਪਤਾ ਨਹੀਂ ਦੱਸਦਾ, ਇਸ ਨਾਲ ਤੁਹਾਨੂੰ ਇਹ ਜਾਣਕਾਰੀ ਵੀ ਮਿਲਦੀ ਹੈ ਕਿ ਤੁਹਾਡਾ ਕਾਰੋਬਾਰ ਕਿੱਥੋਂ ਪੈਸੇ ਬਣਾ ਰਿਹਾ ਹੈ ਅਤੇ ਕਿੱਥੇ ਖਰਚ ਹੋ ਰਹੇ ਹਨ।
ਤੁਸੀਂ ਆਪਣੇ ਮੁਨਾਫੇ ਦਾ ਹਿਸਾਬ ਕੁੱਲ ਹੋਏ ਖਰਚਿਆਂ ਨੂੰ ਕੁੱਲ ਹੋਈ ਆਮਦਨੀ ਵਿਚੋਂ ਘਟਾ ਕੇ ਲਾ ਸਕਦੇ ਹੋ। ਆਮਦਨੀ ਅਤੇ ਖਰਚਿਆਂ ਦੀ ਨਿਸ਼ਾਨਦੇਹੀ ਕਰਨ ਲਈ ਪਹਿਲਾਂ ਉਸ ਸਮੇਂ ਦਾ ਫੈਸਲਾ ਕਰੋ ਜਿਸ ਬਾਰੇ ਤੁਸੀਂ ਹਿਸਾਬ ਲਾਉਣਾ ਚਾਹੁੰਦੇ ਹੋ। ਵਪਾਰ ਆਮ ਤੌਰ `ਤੇ ਬਾਰ੍ਹਾਂ ਮਹੀਨੇ ਦਾ ਸਮਾਂ ਹਿਸਾਬ ਲਈ ਵਰਤਦੇ ਹਨ, ਜਿਵੇਂ ਕਿ ਜਨਵਰੀ ੧ ਤੋਂ ਦਸੰਬਰ ੩੧ ਤੱਕ, ਜਾਂ ਜੁਲਾਈ ੧ ਤੋਂ ਜੂਨ ੩੦ ਤੱਕ।
ਚੋਣ ਤੁਹਾਡੇ`ਤੇ ਨਿਰਭਰ ਕਰਦੀ ਹੈ:
- ਤੁਹਾਡੇ ਕਾਰੋਬਾਰ ਦੀ ਕਿਸਮ
- ਤੁਹਾਡੀਆਂ ਨਿੱਜੀ ਪਸੰਦਾਂ
- ਸੰਭਾਵੀ ਟੈਕਸ ਬਾਰੇ ਵਿਚਾਰ
ਆਪਣੇ ਮੁਨਾਫੇ ਦਾ ਸਹੀ ਸਹੀ ਹਿਸਾਬ ਲਾਉਣ ਵਾਚਤੇ ਜ਼ਰੂਰੀ ਹੈ ਕਿ ਤੁਸੀਂ ਰੀਕਾਰਡ ਰੱਖੋ ਜਿਹੜੇ ਠੀਕ ਹੋਣ, ਸਮੇਂ ਅਨੁਸਾਰ ਹੋਣ (ਅਪ-ਟੂ-ਡੇਟ) ਅਤੇ ਵਰਤਣ ਨੂੰ ਸੁਖਾਲੇ ਹੋਣ।
ਆਪਣੀ ਕੁਲ ਆਮਦਨ ਦਾ ਹਿਸਾਬ ਲਾਉਣਾ
ਜਿਸ ਸਮੇਂ ਬਾਰੇ ਤੁਸੀਂ ਅਧਿਅਨ ਕਰ ਰਹੇ ਹੋਵੋ ਉਸ ਦੌਰਾਨ ਹੋਈ ਕੁਲ ਆਮਦਨ ਦਾ ਹਿਸਾਬ ਲਾਉਣ ਲਈ ਹੇਠ ਲਿਖੇ ਨੁਕਤਿਆਂ ਨੂੰ ਵਿਚਾਰੋ:
- ਵਸਤਾਂ ਦੀ ਵਿਕਰੀ ਜਾਂ ਸੇਵਾਵਾਂ ਤੋਂ ਹੋਈ ਸਮੁੱਚੀ ਆਮਦਨ ਦੀ ਰਕਮ ਕਿੰਨੀ ਹੈ? (ਗਰੌਸ ਸੇਲ)
- ਮੋੜੀਆਂ ਗਈਆਂ/ਤੁਹਾਡੇ ਗਾਹਕਾਂ ਦੇ ਲੇਖੇ ਵਿਚ ਜਮ੍ਹਾਂ ਕੀਤੀ ਵਸਤਾਂ ਦੀ ਰਕਮ?
- ਤੁਹਾਡੇ ਗਾਹਕਾਂ ਅਤੇ ਕਰਮਚਾਰੀਆਂ ਨੂੰ ਦਿੱਤੀਆਂ ਰਿਆਇਤਾਂ ਦੀ ਰਕਮ ਕਿੰਨੀ ਹੈ? (ਡਿਸਕਾਊਂਟ)
- ਵਸਤਾਂ ਦੀ ਵਿਕਰੀ ਜਾਂ ਸੇਵਾਵਾਂ ਤੋਂ ਹੋਈ ਕੁੱਲ (ਨੈੱਟ) ਆਮਦਨ ਦੀ ਰਕਮ ਕਿੰਨੀ ਹੈ? (ਕੁੱਲ ਵਿਕਰੀ ਸਮੁੱਚੀ ਵਿਕਰੀ ਵਿੱਚੋਂ ਮੋੜੀਆਂ, ਨਾਮਨਜ਼ੂਰ ਹੋਈਆਂ ਅਤੇ ਰਿਆਇਤੀ ਵਸਤਾਂ ਨੂੰ ਘਟਾ ਕੇ ਹਾਸਲ ਹੁੰਦੀ ਹੈ)
- ਦੂਜੇ ਸੋਮਿਆਂ ਤੋਂ ਹੋਈ ਆਮਦਨ ਦੀ ਕਿੰਨੀ ਰਕਮ ਹੈ, ਜਿਵੇਂ ਕਿ ਬੈਂਕ ਤੋਂ ਜਮ੍ਹਾਂ ਕੀਤੇ ਪੈਸੇ ਤੇ ਵਿਆਜ, ਸਕਿਊਰਿਟੀ ਤੋਂ ਡਿਵੀਡੈਂਡ, ਜਾਂ ਦੂਜਿਆਂ ਨੂੰ ਪੱਟੇ `ਤੇ ਦਿੱਤੀ ਥਾਂ ਤੋਂ ਕਿਰਾਇਆ? (ਨਾਨ-ਓਪਰੇਟਿੰਗ ਆਮਦਨ)
- ਕੁੱਲ ਆਮਦਨ ਦੀ ਰਕਮ ਕਿੰਨੀ ਹੈ? (ਤੁਹਾਡੀ ਕੁੱਲ ਆਮਦਨ ਅਸਲ ਵਿਕਰੀ ਤੇ ਨਾਨ-ਓਪਰੇਟਿੰਗ ਆਮਦਨ ਹੁੰਦੀ ਹੈ।)
ਆਪਣੇ ਕੁਲ ਖਰਚਿਆਂ ਦਾ ਹਿਸਾਬ ਲਾਉਣਾ
ਖਰਚੇ ਹੁੰਦੇ ਹਨ ਵੇਚੀਆਂ ਵਸਤਾਂ ਦੀ ਲਾਗਤ ਅਤੇ ਵਸਤਾਂ ਵੇਚਣ ਅਤੇ ਸੇਵਾਵਾਂ ਦੇਣ ਲਈ ਵਰਤੀਆਂ ਗਈਆਂ ਸੇਵਾਵਾਂ ਦੀ ਲਾਗਤ। ਵਪਾਰ ਵਾਸਤੇ ਆਮ ਆਉਣ ਵਾਲੇ ਖਰਚੇ ਹਨ:
- ਵੇਚੀਆਂ ਵਸਤਾਂ ਦੀ ਲਾਗਤ (ਵੇਚੀਆਂ ਵਸਤਾਂ ਦੀ ਲਾਗਤ ਤੁਹਾਡੀ ਸ਼ੁਰੂ ਦੀ ਗਿਣਤੀ ਹੁੰਦੀ ਹੈ ਜਮਾਂ ਖ੍ਰੀਦਦਾਰੀ ਅਤੇ ਇਸ ਵਿਚੋਂ ਅੰਤ ਦੀ ਗਿਣਤੀ ਘਟਾਈ ਜਾਂਦੀ ਹੈ।)
- ਮਜ਼ਦੂਰੀ ਅਤੇ ਤਨਖਾਹਾਂ (ਆਪਣੀ ਤਨਖਾਹ ਵੀ ਇਸ ਵਿਚ ਸ਼ਾਮਲ ਕਰੋ ਉਸ ਅਸਲੀ ਦਰ `ਤੇ ਜੋ ਤੁਸੀਂ ਕਿਸੇ ਹੋਰ ਨੂੰ ਆਪਣੀ ਥਾਂ ਕੰਮ ਕਰਨ ਵਾਸਤੇ ਦੇਵੋਗੇ)
- ਕਿਰਾਇਆ
- ਉਪਯੋਗੀ ਚੀਜ਼ਾਂ (ਬਿਜਲੀ, ਗੈਸ, ਟੈਲੀਫੋਨ, ਪਾਣੀ , ਆਦਿ)
- ਵੈੱਬ `ਤੇ ਹੋਂਦ ਦਾ ਖਰਚਾ (ਓਨਲਾਈਨ ਸਟੋਰ, ਵੈੱਬਸਾਈਟ ਹੋਸਟਿੰਗ, ਡੁਮੇਨ ਨੇਮ ਰਜਿਸਟ੍ਰੇਸ਼ਨ)
- ਵੰਡਣ ਦੇ ਖਰਚੇ
- ਬੀਮਾ
- ਇਸ਼ਤਿਹਾਰਬਾਜ਼ੀ ਅਤੇ ਸਮਰਥਨ ਕਰਨ ਦੇ ਖਰਚੇ
- ਦੇਖਭਾਲ (ਮੇਨਟਨੈਂਸ)
- ਘਸਾਈ (ਡੈਪ੍ਰਸੀਏਸ਼ਨ) (ਮਾਲਕੀ ਵਾਲੀਆਂ ਚੀਜ਼ਾਂ ਦੇ ਮੁੱਲ ਵਿਚ ਪੈਣ ਵਾਲੇ ਘਾਟੇ ਨੂੰ ਵਰਤੋਂ ਦੇ ਸਮੇਂ ਅਨੁਸਾਰ ਉਸ ਦੀ ਕੀਮਤ ਦੀ ਵੰਡ ਕਰਨੀ)
- ਟੈਕਸ ਤੇ ਲਾਇਸੰਸ
- ਕਰਜ਼ੇ `ਤੇ ਲਈ ਰਕਮ ਦਾ ਵਿਆਜ
- ਮਾੜੇ ਉਧਾਰ (ਵਪਾਰ ਵਾਸਤੇ ਘਾਟਾ ਜਿਸਨੂੰ ਖਰਚੇ ਵਾਂਗ ਹੀ ਲਿਆ ਜਾਂਦਾ ਹੈ ਕਿਉਂਕਿ ਇਹ ਉਧਾਰ ਉਗਰਾਇਆ ਨਹੀਂ ਜਾ ਸਕਦਾ)
- ਪੇਸ਼ਾਵਾਰ ਮਦਦ (ਅਕਾਊਂਟੈਂਟ, ਵਕੀਲ, ਤਕਨੀਕੀ ਜਾਣਕਾਰੀ ਸਪੈਸ਼ਲਿਸਟ ਆਦਿ)
ਆਪਣੇ ਹੋਣ ਵਾਲੇ ਖਰਚਿਆਂ ਨੂੰ ਸਮਝਣਾ ਉਨ੍ਹਾਂ ਨੂੰ ਕਾਬੂ ਵਿਚ ਰੱਖਣ ਅਤੇ ਆਪਣੇ ਮੁਨਾਫੇ ਨੂੰ ਵਧਾਉਣ ਵਲ ਪਹਿਲਾ ਕਦਮ ਹੈ। ਜਦੋਂ ਤੁਸੀਂ ਆਪਣੇ ਸਾਰੇ ਖਰਚੇ ਗਿਣ ਲਵੋ ਤਾਂ ਉਨ੍ਹਾਂ ਨੂੰ ਕੁਲ ਆਮਦਨੀ ਵਿੱਚੋਂ ਘਟਾਓ ਅਤੇ ਉਹ ਰਕਮ ਤੁਹਾਡੇ ਵਪਾਰ ਵਿੱਚੋਂ ਹੋਇਆ ਮੁਨਾਫਾ ਹੋਵੇਗਾ ਉਸ ਸਮੇਂ ਦੌਰਾਨ ਜਿਸ ਬਾਰੇ ਤੁਸੀਂ ਪਤਾ ਲਾ ਰਹੇ ਹੋਵੋ।
ਮੁਨਾਫੇ ਬਾਰੇ ਫੈਸਲਾ ਕਰਨ ਲਈ ਅਤੇ ਬਿਜ਼ਨਿੱਸ ਨਾਲ ਸਬੰਧਤ ਹੋਰ ਵਿਸ਼ਿਆਂ ਬਾਰੇ ਹੋਰ ਜਾਨਣ ਲਈ Small Business Services / Services aux petites entreprises ਨਾਲ ਅੱਜ ਹੀ ਸੰਪਰਕ ਕਰੋ। ਇਹ ਟੈਲੀਫੋਨ ਸੇਵਾਵਾਂ ਅੰਗ੍ਰੇਜ਼ੀ ਅਤੇ ਫਰਾਂਸੀਸੀ ਵਿਚ ਉਪਲੱਬਧ ਹਨ।