ਵਪਾਰ ਖ਼ਰੀਦਣਾ ਜਾਂ ਆਪਣਾ ਸ਼ੁਰੂ ਕਰਨਾ

ਵਪਾਰ ਸ਼ੁਰੂ ਕਰਨਾ ਪਹਿਲੀ ਵਾਰ ਦੇ ਉੱਦਮੀਆਂ ਲਈ ਕਾਫੀ ਮੁਸ਼ਕਲ ਹੋ ਸਕਦਾ ਹੈ। ਜੇ ਤੁਹਾਡੇ ਕੋਲ ਉੱਤਮ ਵਿਚਾਰ ਹੈ ਅਤੇ ਮਿਹਨਤ ਕਰਨ ਲਈ ਤਿਆਰ ਹੋ, ਤਦ ਤੁਸੀਂ ਆਪਣਾ ਸ਼ੁਰੂ ਕਰਨ ਦੀ ਇੱਛਾ ਕਰ ਸਕਦੇ ਹੋ। ਪਰ ਜੇ ਤੁਸੀਂ ਵਪਾਰ ਸ਼ੁਰੂ ਕਰਨ ਦੀਆਂ ਆਮ ਚੁਣੌਤੀਆਂ ਤੋਂ ਬਚਣਾ ਚਾਹੁੰਦੇ ਹੋ, ਵਰਤਮਾਨ ਵਪਾਰ ਜਾਂ ਕਾਮਯਾਬ ਫ੍ਰੈਂਚਾਈਜ਼ ਨੂੰ ਖ਼ਰੀਦਣਾ ਇੱਕ ਚੰਗੇਰੀ ਚੋਣ ਹੋ ਸਕਦੀ ਹੈ।

ਤੁਹਾਡਾ ਆਪਣਾ ਵਪਾਰ ਸ਼ੁਰੂ ਕਰਨਾ

ਕਾਰੋਬਾਰ ਮੁੱਢ ਤੋਂ ਸ਼ੁਰੂ ਕਰਨਾ ਇੱਕ ਫਲਦਾਰ ਉੱਦਮ ਹੋ ਸਕਦਾ ਹੈ। ਇਹ ਫ਼ੈਸਲਾ ਕਰਨ ਤੇਂ ਪਹਿਲਾਂ ਕਿ ਤੁਹਾਨੂੰ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਹੈ ਜਾਂ ਨਹੀਂ, ਇਸ ਦੇ ਫ਼ਾਇਦੇ ਅਤੇ ਨੁਕਸਾਨ ਵਿਚਾਰ ਲੈਣੇ ਚਾਹੀਦੇ ਹਨ।

ਫ਼ਾਇਦੇ

ਕੁਝ ਫ਼ਾਇਦਿਆਂ ਵਿੱਚ ਹੇਠ ਲਿਖੇ ਸ਼ਾਮਿਲ ਹੋ ਸਕਦੇ ਹਨ:

  • ਰੂਪ-ਰੇਖਾ ਬਣਾਉਣ ਅਤੇ ਆਪਣੀ ਕਲਪਨਾ ਅਨੁਸਾਰ ਵਪਾਰ ਦਾ ਬੰਦੋਬਸਤ ਕਰਨ ਦੀ ਪੂਰੀ ਆਜ਼ਾਦੀ।
  • ਕਿਸੇੀ ਦੂਸਰੇ ਦੇ ਸਿਧਾਂਤਾਂ, ਇਤਿਹਾਸ ਜਾਂ ਪੂੰਜੀ ਦੇ ਪਾਬੰਦ ਨਾ ਹੋਣਾ।
  • ਬਾਜ਼ਾਰ ਤਾਈਂ ਕੁਝ ਨਵੀਂ ਚੀਜ਼ ਲਿਆਉਣ ਦਾ ਅਵਸਰ।
  • ਕਾਮਯਾਬ ਵਪਾਰ ਖਰੀਦਣ ਦੇ ਬਜਾਏ ਘੱਟ ਕੀਮਤੀ ਹੋ ਸਕਦਾ ਹੈ।

ਚੁਣੌਤੀਆਂ

ਤੁਹਾਡੇ ਸਾਹਮਣੇ ਚੁਣੌਤੀਆਂ ਵਿੱਚ ਸ਼ਾਮਿਲ ਹੋ ਸਕਦੇ ਹਨ:

  • ਤੁਹਾਡੇ ਮੁਨਾਫ਼ਾ ਯੋਗ ਹੋਣ ਤੀਕ ਕੁਝ ਸਮਾਂ ਲੱਗ ਸਕਦਾ ਹੈ।
  • ਵਪਾਰ ਦੀ ਕਾਮਯਾਬੀ ਦੀ ਕੋਈ ਗਾਰੰਟੀ ਨਹੀਂ ਅਤੇ ਨਵੇਂ ਵਪਾਰਾਂ ਦੇ ਫ਼ੇਲ ਹੋਣ ਦੀ ਦਰ ਜ਼ਿਆਦਾ ਹੈ।
  • ਪੂੰਜੀ ਪ੍ਰਾਪਤ ਕਰਨਾ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਉਧਾਰ ਦੇਣ ਵਾਲੇ ਜਾਂ ਧਨ ਲਾਉਣ ਵਾਲੇ ਤੁਹਾਡੀ ਯੋਜਨਾ ਨਾਲ ਖ਼ਤਰਾ ਲੈ ਰਹੇ ਹਨ।

ਮੌਜੂਦਾ ਵਪਾਰ ਜਾਂ ਫ਼੍ਰੈਂਚਾਈਜ਼ ਨੂੰ ਖ਼ਰੀਦਣਾ

ਪਹਿਲਾਂ ਹੀ ਸਥਾਪਿਤ ਹੋਏ ਕਿਸੇ ਕਾਰੋਬਾਰ, ਜਿਵੇਂ ਕਿ ਇਕ ਫ਼ਰੈਂਚਾਈਜ਼, ਨੂੰ ਖਰੀਦਣਾ ਵੀ ਤੁਹਾਡਾ ਆਪਣਾ ਕਾਰੋਬਾਰ ਚਲਾਉਣ ਦਾ ਇੱਕ ਇਕ ਹਰਮਨ-ਪਿਆਰਾ ਤਰੀਕਾ ਹੈ।

ਫ਼ਾਇਦੇ

ਮੌਜੂਦਾ ਕਾਰੋਬਾਰ ਖ਼ਰੀਦਣ ਦੇ ਕੁਝ ਫ਼ਾਇਦਿਆਂ ਵਿਚ ਸ਼ਾਮਿਲ ਹੋ ਸਕਦੇ ਹਨ:

  • ਵਪਾਰ ਦੀ ਛਾਪ ਨੂੰ ਸਥਾਪਿਤ ਕਰਨ, ਗਾਹਕਾਂ ਨਾਲ ਸੰਬੰਧ ਬਣਾਉਣ, ਵਪਾਰ ਦੇ ਤਰੀਕਿਆਂ ਨੂੰ ਵਧਾਉਣ ਅਤੇ ਪੂੰਜੀ ਗ੍ਰਹਿਣ ਕਰਨ `ਤੇ ਪਹਿਲਾਂ ਤੋਂ ਹੀ ਕੀਤੇ ਹੋਏ ਕੰਮ ਤੋਂ ਲਾਭ ਲੈਣਾ।
  • ਛੇਤੀ ਹੀ ਨਫ਼ਾ ਕਮਾਉਣਾ ਸ਼ੁਰੂ ਕਰ ਸਕਦਾ ਹੈ।
  • ਪੂੰਜੀ ਪ੍ਰਾਪਤ ਕਰਨਾ ਆਸਾਨ ਹੈ ਕਿਉਂਕਿ ਵਪਾਰ ਦਾ ਨਮੂਨਾ ਸਾਬਤ ਹੋ ਚੁਕਿਆ ਹੈ।

ਚੁਣੌਤੀਆਂ

ਤੁਹਾਨੂੰ ਪੇਸ਼ ਚੁਣੌਤੀਆਂ ਵਿੱਚੋਂ ਕੁੱਝ ਵਿੱਚ ਸ਼ਾਮਲ ਹਨ:

  • ਸ਼ੁਰੂ ਵਿੱਚ ਲੱਗਣ ਵਾਲੀ ਪੂੰਜੀ, ਜੇ ਤੁਸੀਂ ਆਪਣਾ ਵਪਾਰ ਸ਼ੁਰੂ ਕਰ ਰਿਹੇ ਹੁੰਦੇ ਨਾਲੋਂ ਅਕਸਰ ਜ਼ਿਆਦਾ ਹੁੰਦੀ ਹੈ।
  • ਪਹਿਲੇ ਮਾਲਕ ਅਤੇ/ਜਾਂ ਫ਼੍ਰੈਂਚਾਈਜ਼ਰ ਦੇ ਵਪਾਰ ਦਾ ਨਮੂਨਾ ਅਤੇ ਵਪਾਰ ਕਰਨ ਦਾ ਢੰਗ ਹੋ ਸਕਦਾ ਹੈ ਜੋ ਤੁਸੀਂ ਕਲਪਨਾ ਕਰਦੇ ਹੋ ਉਸ ਨਾਲ ਪੂਰਨ ਮੇਲ ਨਾ ਖਾਵੇ।

ਵਪਾਰ ਖਰੀਦਣ ਜਾਂ ਆਪਣਾ ਸ਼ੁਰੂ ਕਰਨ ਅਤੇ ਹੋਰ ਵਪਾਰਕ ਵਿਸ਼ਿਆਂ ਤੇ ਵਧੇਰੇ ਜਾਣਕਾਰੀ ਲਈ Small Business Services / Services aux petites entreprises ਨੂੰ ਅੱਜ ਹੀ ਸੰਪਰਕ ਕਰੋ । ਟੈਲੀਫੋਨ ਸੇਵਾਵਾਂ ਅੰਗ੍ਰੇਜ਼ੀ ਅਤੇ ਫ਼੍ਰਾਂਸੀਸੀ ਵਿਚ ਉਪਲਬਧ ਹਨ।